Punjabi Edition
Weekdays
at 5:30pm & 9:00pm
Like Us On Facebook
Send Feedback to Omni News

Meet Your News Team

Omni BC news team bio image

Kulvinder Kular

Learn more about Omni BC's entire Punjabi ਪੰਜਾਬੀ news team [Read More]

Bollywood Freetime Movie

12:00PM | Sunday | May 26

Bollywood and Chinese Super Cinema Movies - Bollywood, Chinese & Japanese movies on Omni BC Vancouver KHILADI (1992) (PG)

Two friends wage bets for money and fun. There comes a time where they race to win the biggest bet, for they know that their lives depend on it.... [Read More]

Web Stories: Punjabi ਪੰਜਾਬੀ

Omni BC story image

ਬੀ ਸੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਐਨ ਡੀ ਪੀ ਦੀ ਹਾਰ ਦੇ ਕਾਰਨ (2013-05-20)

Bookmark and Share

ਬੀ ਸੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਐਨ ਡੀ ਪੀ ਦੀ ਹਾਰ ਦੇ ਕਾਰਨ ਪ੍ਰਿਥੀਪਾਲ ਸੋਹੀ ਬ੍ਰਿਟਿਸ਼ ਕੋਲੰਬੀਆ ਦੀਆਂ 2013 ਦੀਆਂ ਚੋਣਾਂ ਦੇ ਨਤੀਜੇ, ਅਗਾਊਂ ਸਰਵੇਖਣਾਂ ਅਤੇ ਰਾਜਨੀਤਕ ਪੰਡਤਾਂ ਦੀਆਂ ਕਿਆਸ ਅਰਾਈਆਂ ਦੇ ਬਿਲਕੁਲ ਉਲਟ ਆਏ ਹਨ। ਬੀ ਸੀ ਲਿਬਰਲ ਪਾਰਟੀ ਨੇ 50 ਅਤੇ ਐਨ ਡੀ ਪੀ ਨੇ 33 ਸੀਟਾਂ ਜਿੱਤੀਆਂ ਹਨ ਜਦ ਕਿ ਇੱਕ ਇੱਕ ਸੀਟ ਗਰੀਨ ਪਾਰਟੀ ਅਤੇ ਅਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਬੀ ਸੀ ਕਨਸਰਵੇਟਿਵਾਂ ਦਾ ਇਨਾਂ ਚੋਣਾਂ ਵਿੱਚ ਬਿਲਕੁਲ ਹੀ ਸਫਾਇਆ ਹੋ ਗਿਆ ਹੈ। ਗਰੀਨ ਪਾਰਟੀ ਪਹਿਲੀ ਵਾਰ ਬੀ ਸੀ ਵਿਧਾਨ ਸਭਾ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਹੀ ਹੈ।....

Read more >>

More Stories: (Click title to view story)

ਪੰਜਾਬ ਦੀ ਵਿਧਾਨ ਸਭਾ ਦੀਆਂ 2012 ਵਿੱਚ ਹੋਈਆਂ ਆਮ ਚੋਣਾਂ ਤੋਂ ਤਕਰੀਬਨ ਇੱਕ ਸਾਲ ਬਾਅਦ ਹੀ ਮੋਗਾ ਹਲਕੇ ਦੀ ਜ਼ਿਮਨੀ ਚੋਣ ਹੋਵੇਗੀ, ਇਸ ਬਾਰੇ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ । ਪਰ ਉਥੋਂ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਨੇ ਪਾਰਟੀ ਬਦਲ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ। ਦਲ-ਬਦਲੀ ਕਾਨੂੰਨ ਦੇ ਘੇਰੇ ਤੋਂ ਬਚਣ ਅਤੇ ਲੋਕਾਂ ਦੀ ਕਚਿਹਰੀ ਵਿੱਚੋਂ ਨਵਾਂ ਫਤਵਾ ਲੈਣ ਲਈ, ਉਸ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਵੀ ਦੇ ਦਿੱਤਾ, ਜਿਸ ਕਾਰਨ ਚੋਣ ਕਮਿਸ਼ਨ ਨੂੰ 23 ਫਰਵਰੀ ਨੂੰ, ਇਹ ਚੋਣ ਕਰਵਾਉਣੀ ਪਈ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ, ਇਹ ਵਕਾਰੀ ਸੀਟ ਜਿੱਤਣ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ। ਪਰ ਆਖਰ ਜੋਗਿੰਦਰ ਪਾਲ ਜੈਨ 18,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਕੇ, ਮੋਗੇ ਹਲਕੇ ਦਾ ਨਵਾਂ ਰੀਕਾਰਡ ਸਥਾਪਤ ਕਰ ਗਿਆ।........   |  Read more >>

ਰੇਪ ਮਾਨਸਿਕਤਾ ਅਤੇ ਔਰਤ ਦੀ ਅਜ਼ਾਦੀ PRITHI PAL SOHI ਦਿੱਲੀ ਗੈਂਗ ਰੇਪ ਅਤੇ ਕਤਲ ਦਾ ਮਸਲਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿੱਚ ਅਜਿਹਾ ਹੀ ਇੱਕ ਹੋਰ ਦਰਦਨਾਕ ਵਾਕਿਆ ਹੋ ਗਿਆ। ਦਿੱਲੀ ਦੀ ਤਰਾਂ ਬੱਸ ਚਾਲਕਾਂ ਨੇ ਇਕ ਅਬਲਾ ਨੂੰ ਉਹਦੇ ਠਿਕਾਣੇ ਤੇ ਉਤਾਰਨ ਦੀ ਬਜਾਏ ਕਿਸੇ ਹੋਰ ਥਾਂ ਲਿਜਾ ਕੇ, ਉਸ ਨਾਲ ਸਮੂਹਿਕ ਤੌਰ ਤੇ ਜਬਰ ਜਨਾਹ ਕੀਤਾ । ਭਾਰਤ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ।   |  Read more >>

US PRESIDENTIAL ELECTION PROCESS, INTERESTING FACTS DR. PRITHI PAL SOHI ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਦੰਗਲ ਅੱਜ-ਕੱਲ ਪੂਰੀ ਤਰਾਂ ਮਘਿਆ ਹੋਇਆ ਹੈ ਅਤੇ ਸਮੁੱਚੀ ਦੁਨੀਆ ਦੇ ਲੋਕ ਇਸਨੂੰ ਬਹੁਤ ਗਹੁ ਨਾਲ ਵੇਖ ਰਹੇ ਹਨ। ਅਮਰੀਕੀ ਵਿਦੇਸ਼ ਨੀਤੀ ਸਾਰੀ ਦੁਨੀਆਂ ਨੂੰ ਪ੍ਰਭਾਵਤ ਕਰਦੀ ਹੈ ਜਿਸ ਕਰਕੇ ਹਰ ਕਿਸੇ ਦੀ ਇਸ ਚੋਣ ਵਿੱਚ ਡਾਢੀ ਦਿਲਚਸਪੀ ਹੈ। ਪਰ ਇਹ ਸਮਝਣ ਲਈ ਕਿ ਚੋਣਾਂ ਦਾ ਰੁੱਖ ਕਿੱਧਰ ਰਹੇਗਾ, ਇਸ ਬਹੁ-ਪੜਾਵੀ ਅਤੇ ਪੇਚੀਦਾ ਚੋਣ ਪ੍ਰਕਿਰਿਆ ਦੀਆਂ ਬਾਰੀਕੀਆਂ ਨੂੰ ਸਮਝਣਾ ਜ਼ਰੂਰੀ ਹੈ।   |  Read more >>

ਕੁਲਵਿੰਦਰ ਕੁਲਾਰ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੇਲੇ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦੇ ਸਮਾਪਤ ਹੋਣ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਸ਼ੁਰੂ ਹੋ ਗਿਆ ਹੈ। ਸੋਲਾਂ ਦਿਨ ਚੱਲੀਆਂ ਇਹਨਾਂ ਖੇਡਾਂ ਵਿਚ 204 ਮੁਲਕਾਂ ਦੇ 10,000 ਦੇ ਕਰੀਬ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ, ਕਈ ਪੁਰਾਣੇ ਖੇਡ ਰਿਕਾਰਡ ਟੁਟੇ ਅਤੇ ਕਈ ਤਰਾਂ ਨਵਾਂ ਇਤਿਹਾਸ ਸਿਰਜਿਆ ਗਿਆ। ..............   |  Read more >>

ਪ੍ਰਾਣਬ ਮੁਖਰਜੀ ਭਾਰਤ ਦੇ ਤੇਰ੍ਹਵੇਂ ਰਾਸ਼ਟਰਪਤੀ ਚੁਣੇ ਗਏ ਹਨ। ਇਸ ਨਾਲ ਪਿਛਲੇ ਕੁੱਝ ਮਹੀਨਿਆਂ ਤੋਂ ਚੱਲ ਰਹੀਆਂ ਇਹ ਕਿਆਸ ਆਰਾਈਆਂ ਸਮਾਪਤ ਹੋ ਗਈਆਂ ਹਨ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਮੁੱਖ ਸ਼ਹਿਰੀ ਬਣਨ ਦਾ ਮਾਣ ਕਿਸਨੂੰ ਹਾਸਲ ਹੋਵੇਗਾ। ਇਹ ਜਾਣਨ ਲਈ ਕਿ 77 ਸਾਲਾ ਮੁਖਰਜੀ ਕਿਹੋ ਜਿਹੇ ਰਾਸ਼ਟਰਪਤੀ ਸਿੱਧ ਹੋਣਗੇ, ਉਹਨਾਂ ਦੇ ਸਿਆਸੀ ਜੀਵਨ ਤੇ ਇੱਕ ਪਿਛਲਝਾਤ ਦੀ ਲੋੜ ਹੈ। ਪਿਛਲੇ ਕੁੱਝ ਰਾਸ਼ਟਰਪਤੀਆਂ ਦੇ ਉਲਟ, ਪ੍ਰਾਣਬ ਮੁਖਰਜੀ ਇੱਕ ਘਾਗ ਸਿਆਸਤਦਾਨ ਹਨ। ਉਹ ਅਜੇ 1969 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹੀ ਸਨ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਨਾਂ ਦੀ ਰਾਜਸੀ ਸੂਝ-ਬੂਝ ਨੂੰ ਦੇਖਦੇ ਹੋਏ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤਾ। ਉਸ ਸਮੇਂ ਉਹਨਾਂ ਦੀ ਉਮਰ ਕੇਵਲ 34 ਸਾਲ ਸੀ। ਉਸਤੋਂ ਬਾਅਦ ਉਹ ਹਮੇਸ਼ਾ ਰਾਜ ਸਭਾ ਲਈ ਨਾਮਜ਼ਦ ਹੁੰਦੇ ਰਹੇ ਅਤੇ ਫਿਰ 2004 ਅਤੇ 2009 ਵਿੱਚ ਲੋਕ ਸਭਾ ਲਈ ਚੁਣੇ ਗਏ। ਇਸ ਦੌਰਾਨ ਉਹ ਭਾਰਤ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਵੱਕਾਰੀ ਅਹੁਦਿਆਂ ਤੇ ਰਹੇ। ਇੰਦਰਾ ਗਾਂਧੀ ਕੋਈ ਵੀ ਫੈਸਲਾ ਉਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਕਰਦੇ ਸਨ......   |  Read more >>

ਕਾਮਾਗਾਟਾ ਮਾਰੂ ਦੀ ਘਟਨਾ ਲਈ ਪਾਰਲੀਮੈਂਟ ਵਿੱਚ ਮੁਆਫੀ ਦੀ ਸਾਰਥਿਕਤਾ - ਡਾ: ਪ੍ਰਿਥੀਪਾਲ ਸੋਹੀ RELEVANCE OF APOLOGY FOR KAMAGTA MARU INCIDENT -DR. PRITHIPAL SOHI   |  Read more >>

ਐਲਬਰਟਾ ਚੋਣਾਂ-ਇੱਕ ਵਿਸ਼ਲੇਸ਼ਣ - ਡਾ.ਪ੍ਰਿਥੀ ਪਾਲ ਸੋਹੀ ALBERTA ELECTIONS-AN ANYLYSIS-DR.PRITHI PAL SOHI   |  Read more >>

17 ਅਪ੍ਰੈਲ 1982 ਨੂੰ ਕੈਨੇਡਾ ਦੀ ਮਹਾਰਾਣੀ ਅਲੈਜ਼ਬੇਥ ਦੂਜੀ ਨੇ ਕੈਨੇਡਾ ਦੇ ਅਧਿਕਾਰਾਂ ਅਤੇ ਅਜ਼ਾਦੀਆਂ ਦੇ ਚਾਰਟਰ ਨੂੰ ਮਨਜ਼ੂਰੀ ਦੇਕੇ ਕਾਨੂੰਨ ਦਾ ਰੂਪ ਦੇ ਦਿੱਤਾ ਸੀ।ਇਹ ਕਾਨੂੰਨ ਇਥੋਂ ਦੇ ਨਾਗਰਿਕਾਂ ਨੂੰ ਰਾਜਨੀਤਕ ਅਧਿਕਾਰ ਅਤੇ ਬਾਕੀ ਸਭ ਕੈਨੇਡੀਅਨਾਂ ਨੂੰ ਨਾਗਰਿਕ ਅਧਿਕਾਰ ਪ੍ਰਦਾਨ ਕਰਦਾ ਹੈ। 1960 ਵਿੱਚ ਵੀ ਕੈਨੇਡਾ ਦੀ ਸਰਕਾਰ ਨੇ ਇੱਕ ਬਿਲ ਆਫ ਰਾਈਟਸ ਬਣਾਇਆ ਸੀ ਪਰ ਉਸ ਦਾ ਸਰੂਪ ਪੂਰੀ ਤਰਾਂ ਫੈਡਰਲ ਸੀ,ਉਹ ਸੂਬਿਆਂ ਤੇ ਲਾਗੂ ਨਹੀਂ ਹੁੰਦਾ ਸੀ।   |  Read more >>

ਕੈਨੇਡੀਅਨ ਇਮਿਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਸਕਿਲਡ ਵਰਕਰ ਕੈਟੇਗਰੀ ਦਾ ਬੈਕਲਾਗ ਘਟਾਉਣ ਦਾ ਬਹੁਤ ਵਧੀਆ ਤਰੀਕਾ ਅਪਣਾਇਆ ਹੈ! ਉਨ੍ਹਾਂ ਨੇ ਰਾਤੋ ਰਾਤ ਵਿੱਤੀ ਮੰਤਰੀ ਜਿਮ ਫਲੈਰਟੀ ਦੀ ਸਹਾਇਤਾ ਸਦਕਾ 2008 ਤੋਂ ਪਹਿਲਾਂ ਦਰਖਾਸਤਾਂ ਦੇਣ ਵਾਲੇ ਅਤੇ ਕੈਨੇਡਾ ਦਾ ਰਾਹ ਤੱਕ ਰਹੇ ਹੁਨਰਮੰਦ ਕਾਮਿਆਂ ਦੇ 2,80,000 ਕੇਸਾਂ ਦਾ ਇਕੋ ਝਟਕੇ ਨਾਲ ਨਿਪਟਾਰਾ ਕਰ ਦਿੱਤਾ ਹੈ। ਹੁਕਮ ਹੋ ਗਿਆ ਹੈ ਕਿ ਇਨਾਂ ਬਿਨੈਕਾਰਾਂ ਨੂੰ ਉਨ੍ਹਾਂ ਦੁਆਰਾ ਕਈ ਸਾਲ ਪਹਿਲਾਂ ਭਰੀ 130 ਮਿਲੀਅਨ ਡਾਲਰ ਦੀ ਫੀਸ ਵਾਪਸ ਕਰ ਦਿੱਤੀ ਜਾਵੇ। ਨਤੀਜੇ ਦੇ ਤੌਰ ਤੇ ਉਨ੍ਹਾਂ ਦੀਆਂ ਅਰਜ਼ੀਆਂ ਰੱਦੀ 'ਚ ਸੁੱਟ ਦਿੱਤੀਆਂ ਜਾਣਗੀਆਂ।   |  Read more >>