Punjabi Edition
Weekdays
at 5:30pm & 9:00pm
Like Us On Facebook
Send Feedback to Omni News

Meet Your News Team

Omni BC news team bio image

Bhupinder S. Hundal

Learn more about Omni BC's entire Punjabi ਪੰਜਾਬੀ news team [Read More]

Bollywood Freetime Movie

12:00PM | Sunday | May 26

Bollywood and Chinese Super Cinema Movies - Bollywood, Chinese & Japanese movies on Omni BC Vancouver KHILADI (1992) (PG)

Two friends wage bets for money and fun. There comes a time where they race to win the biggest bet, for they know that their lives depend on it.... [Read More]

Web Stories: Punjabi ਪੰਜਾਬੀ

<< Return to News Home

ਨਵੇਂ ਲਿਬਰਲ ਲੀਡਰ ਅਤੇ ਸੂਬੇ ਦੇ ਅਗਲੇ ਪ੍ਰੀਮੀਅਰ ਲਈ ਜਿੱਤ ਕਰਿਸਟੀ ਕਲਾਰਕ ਲਈ ਫੁੱਲਾਂ ਦੀ ਸੇਜ ਨਹੀਂ ਹੋਣੀ!!

March 5, 2011

Omni BC News story image

ਨਵੇਂ ਲਿਬਰਲ ਲੀਡਰ ਅਤੇ ਸੂਬੇ ਦੇ ਅਗਲੇ ਪ੍ਰੀਮੀਅਰ ਲਈ  ਜਿੱਤ ਕਰਿਸਟੀ ਕਲਾਰਕ ਲਈ ਫੁੱਲਾਂ ਦੀ ਸੇਜ ਨਹੀਂ ਹੋਣੀ!!

26 ਫਰਵਰੀ ਦੀ ਬੀ ਸੀ ਲਿਬਰਲ ਲੀਡਰਸ਼ਿਪ ਦੌੜ ਵਿਚ ਪਾਰਟੀ ਲੀਡਰ ਚੁਣੇ ਗਏ ਅਤੇ ਸੂਬੇ ਦੇ ਅਗਲੇ ਪ੍ਰੀਮੀਅਰ ਨਿਯੁਕਤ ਹੋਏ ਕਰਿਸਟੀ ਕਲਾਰਕ ਨੇ ਆਪਣੇ ਕੰਮ ਦੀ ਸ਼ੁਰੂਆਤ ਉਸਾਰੂ ਰੌਂਅ ਵਿਚ ਕੀਤੀ ਹੈ। ਬੁੱਧਵਾਰ ਦੋ ਮਾਰਚ ਨੂੰ ਜਦੋਂ ਉਹ ਲਿਬਰਲ ਵਿਧਾਇਕ ਦੱਲ ਦੀ ਪਹਿਲੀ ਬੈਠਕ ਵਿਚ ਹਿੱਸਾ ਲੈਣ ਲਈ ਆਏ ਤਾਂ ਵਿਧਾਇਕਾਂ ਨੇ ਉਨਾ ਦਾ ਖੜੇ ਹੋ ਅਤੇ ਤਾੜੀਆਂ ਦੀ ਗੜਗੜਾਹਟ ਵਿਚ ਸਵਾਗਤ ਕੀਤਾ। ਅਤੇ ਬਦਲੇ ਵਜੋਂ ਕਰਿਸਟੀ ਕਲਾਰਕ ਨੇ ਸਾਰੇ ਵਿਧਾਇਕਾਂ ਨਾਲ ਹੱਥ ਮਿਲਾ ਅਤੇ ਉਨਾਂ ਨੂੰ ਜੱਫੀਆਂ ਪਾਕੇ ਉਨਾ ਨਾਲ ਆਪਣੇ ਨਿੱਘ ਦਾ ਇਜ਼ਹਾਰ ਕੀਤਾ। ਇਹ ਸਾਰਾ ਕੁੱਝ ਸ਼ਾਇਦ ਇਸ ਕਰਕੇ ਵੀ ਕੀਤਾ ਗਿਆ ਹੋ ਸਕਦਾ ਹੈ ਕਿ ਉਥੇ ਟੀ ਵੀ ਕੈਮਿਰਆਂ ਦੀ ਵੱਡੀ ਭਰਮਾਰ ਸੀ ਅਤੇ ਲਿਬਰਲ ਉਨਾਂ ਝੌਲਿਆਂ ਨੂੰ ਮੱਠਾ ਪਾਉਣ ਦੇ ਆਹਰ ਵਿਚ ਹੋ ਸਕਦੇ ਹਨ ਜਿਨਾਂ ਵਿਚ ਲਿਬਰਲ ਵਿਧਾਇਕ ਦੱਲ, ਕਰਿਸਟੀ ਕਲਾਰਕ ਦੀ ਪਿੱਠ ਤੇ ਨਾ ਹੋਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਪਰ ਕੁੱਝ ਵੀ ਹੋਏ, ਇਹ ਸਾਰਾ ਘਟਨਾ ਚੱਕਰ ਇਕ ਵਧੀਆ ਸ਼ੋਅ ਹੋ ਨਿਬੜਿਆ। ਬਾਅਦ ਵਿਚ ਕੌਕੱਸ ਦੀ ਸਾਰੀ ਕਾਰਵਾਈ ਬੰਦ ਦਰਵਾਜ਼ਿਆਂ ਪਿਛੇ ਹੋਈ। ਅਤੇ ਦੱਸਿਆ ਗਿਆ ਹੈ ਕਿ ਅੰਦਰ ਦਾ ਮੂਡ ਕਾਫੀ ਖੁਸ਼ ਮਿਜਾਜ਼ ਰਿਹਾ।
   ਲੀਡਰਸ਼ਿਪ ਦੌੜ ਸ਼ੁਰੂ ਹੋਣ ਤੋਂ ਲੈ ਕੇ ਅਤੇ 26 ਫਰਵਰੀ ਦੀ ਚੋਣ ਤੱਕ ਕਰਿਸਟੀ ਕਲਾਰਕ ਉਸਾਰੂ ਦਬਦੀਲੀ ਅਤੇ ਸਭ ਨੂੰ ਸੁਣ ਕੇ ਚੱਲਣ ਦੀ ਗੱਲ ਕਰਦੇ ਰਹੇ ਹਨ। ਅਤੇ ਪਤਾ ਲੱਗਾ ਹੈ ਕਿ ਉਨਾਂ ਕੌਕੱਸ ਮੀਟਿੰਗ ਵਿਚ ਇਸ ਧਾਰਨਾ ਤੇ ਹੀ ਬਹੁਤਾ ਜ਼ੋਰ ਦਿਤਾ। ਉਹ ਆਪ ਘੱਟ ਬੋਲੇ ਅਤੇ ਦੂਜਿਆਂ ਨੂੰ ਸੁਣਨ ਨੂੰ ਬਹੁਤੀ ਤਰਜੀਹ ਦਿੱਤੀ। ਜਦੋਂ ਟਾਈਮ ਫਾਰ ਚੇਂਜ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਤੁਰਦੀ ਹੈ ਤਾਂ ਉਨਾ ਪਹਿਲੇ ਹੀ ਸੱਟੇ ਸਮਝਦਾਰ ਅਤੇ ਕੁੱਝ ਤੇਜ਼ ਤਰਾਰ ਕਦਮ ਪੁੱਟੇ ਹਨ। ਜਿਸ ਦੀ ਮਿਸਾਲ ਲਿਬਰਲ ਵਿਧਾਇਕ ਦੱਲ ਵਿਚੋਂ ਬਾਹਰ ਹੋਏ ਐਮ ਐਲ ਏ ਬਲੇਅਰ ਲੈੱਕਸਟਰੌਮ ਦੀ ਦੱਲ ਵਿਚ ਵਾਪਸੀ ਹੈ। ਕੌਕੱਸ ਮੀਟਿੰਗ ਦੇ ਬਾਹਰ ਬਲੇਅਰ ਨੂੰ ਪੱਤਰਕਾਰਾਂ ਦੇ ਸਨਮੁੱਖ ਕਰਕੇ ਅਤੇ ਬਲੇਅਰ ਦੀ ਕਰਿਸਟੀ ਕਲਾਰਕ ਦੇ ਸਾਹਮਣੇ ਉਨਾ ਦੀਆਂ ਨੀਤੀਆਂ ਦੀ ਪ੍ਰੋੜਤਾ ਨੇ ਕਰਿਸਟੀ ਕਲਾਰਕ ਨੂੰ ਇਕ ਤੱਕੜਾ ਹੁਲਾਰਾ ਦਿੱਤਾ ਹੈ। ਅਤੇ ਇਹ ਵੀ ਭਿਣਕ ਪੈ ਰਹੀ ਹੈ ਕਿ ਪ੍ਰੀਮੀਅਰ ਗੋਰਡਨ ਕੈਬਲ ਦੀ ਸ਼ਰੇਆਮ ਆਲੋਚਨਾ ਕਰਨ ਕਾਰਨ ਲਿਬਰਲ ਵਿਧਾਇਕ ਦੱਲ ਵਿਚੋਂ ਕੱਢੇ ਗਏ ਇਕ ਹੋਰ ਵਿਧਾਇਕ ਅਤੇ ਸਾਬਕਾ ਮੰਤਰੀ ਬਿੱਲ ਬੈਨੱਟ ਨਾਲ ਵੀ ਕਰਿਸਟੀ ਕਲਾਰਕ "ਘਰ ਵਾਪਸੀ" ਬਾਰੇ ਗੱਲਬਾਤ ਕਰ ਰਹੇ ਹਨ।
                              ਸ਼ੁਰੂਆਤ ਵਿਚ ਇਹ ਸਭ ਕੁੱਝ ਸ਼ੁੱਭ ਸ਼ਗਨ ਲੱਗਦਾ ਹੈ। ਪਰ ਆਉਣ ਵਾਲੇ ਦਿਨਾਂ ਦੌਰਾਨ ਕਰਿਸਟੀ ਕਲਾਰਕ ਲਈ ਕੁੱਝ ਚੁਣੌਤੀਆਂ ਭਰਪੂਰ ਸਮਾ ਵੀ ਆ ਸਕਦਾ ਹੈ। ਕਿਉਕਿ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਲੀਡਰਸ਼ਿਪ ਦੌੜ ਸਮੇਂ ਕਲਾਰਕ ਨੂੰ ਸਿਰਫ ਇਕ ਹੀ ਵਿਧਾਇਕ ਦੀ ਹਮਾਇਤ ਪ੍ਰਾਪਤ ਸੀ। ਅਤੇ ਉਨਾਂ ਦੇ ਵਿਰੋਧੀ ਉਮੀਦਵਾਰਾਂ ਨੂੰ ਵਿਧਾਇਕਾਂ ਦੀ ਵੱਡੀ ਹਮਾਇਤ ਸੀ। ਕਲਾਰਕ ਲਈ ਸਾਰੇ ਵਿਧਾਇਕ ਦੱਲ ਨੂੰ ਇਕ ਜੁੱਟ ਰੱਖਣਾ ਵੱਡੀ ਚੁਣੌਤੀ ਸਮਝੀ ਜਾ ਰਹੀ ਹੈ।
                              ਪ੍ਰੀਮੀਅਰ ਨਿਯੁਕਤ ਕਰਿਸਟੀ ਕਲਾਰਕ ਦੇ 14 ਮਾਰਚ ਨੂੰ ਅਹੁਦੇ ਦੀ ਸਹੁੰ ਚੁੱਕਣ ਅਤੇ ਨਵੀਂ ਵਜ਼ਾਰਤ ਬਣਾਉਣ ਦੀ ਸੰਭਾਵਨਾ ਹੈ। ਅਤੇ ਇਸ ਮਾਮਲੇ ਵਿਚ ਚਿਹਰਿਆਂ ਦੀ ਚੋਣ ਕਰਨਾ ਉਨਾ ਲਈ ਚੁਣੌਤੀ ਵਾਲਾ ਕੰਮ ਹੋ ਸਕਦਾ ਹੈ। ਖਾਸ ਕਰਕੇ ਉਨਾ ਵਿਅਕਤੀਆਂ ਦੇ ਮਾਮਲੇ ਵਿਚ ਜਿਹੜੇ ਉਨਾ ਦੇ ਵਿਰੋਧੀ ਉਮੀਦਵਾਰ ਰਹੇ ਹਨ। ਕੈਵਿਨ ਫਾਲਕਨ ਅੰਦਰ ਖਾਤੇ ਵਿੱਤ ਮੰਤਰਾਲੇ ਤੇ ਅੱਖ ਰੱਖੀ ਬੈਠੇ ਹਨ, ਇਹ ਵੱਖਰੀ ਗੱਲ ਹੈ ਕਿ ਬਾਹਰੀ ਤੌਰ ਤੇ ਉਹ ਇਸ ਬਾਰੇ ਮੱਠੀ ਸੁਰ ਵਿਚ ਗੱਲ ਕਰਦੇ ਹਨ। ਜੌਰਜ ਐਬੱਟ ਅਤੇ ਮਾਈਕ ਡੀ ਜੌਂਗ ਵੀ ਸੋਹਣੇ ਮੰਤਰਾਲੇ ਚਾਹੁਣਗੇ। ਅਤੇ ਇਸੇ ਦੌਰਾਨ ਕੁੱਝ ਉਹ ਵਿਧਾਇਕ ਵੀ ਲਾਈਨ ਵਿਚ ਹਨ ਜਿਹੜੇ ਕੈਂਬਲ ਵਜ਼ਾਰਤ ਵਿਚ ਮੰਤਰੀ ਹਨ। ਪਰ ਆਪਣੇ ਰੇਡੀਓ ਹੋਸਟ ਕਾਲ ਦੌਰਾਨ ਕਰਿਸਟੀ ਕਲਾਰਕ ਉਨਾ ਦੀ ਖੁੱਲਕੇ ਨੁਕਤਾਚੀਨੀ ਕਰਦੇ ਰਹੇ ਹਨ। ਖੁੱਦ ਪ੍ਰੀਮੀਅਰ ਬਣਕੇ ਕਲਾਰਕ ਉਨਾ ਵਿਅਕਤੀਆਂ ਨਾਲ ਕਿਵੇਂ ਵਿਹਾਰ ਕਰਦੇ ਹਨ? ਇਹ ਮਾਮਲਾ ਵੀ ਦਿਲਚੱਸਪ ਹੋਏਗਾ। ਐਚ ਐਸ ਟੀ ਰੈਫਰੈਂਡਮ ਦੀ ਨਵੀਂ ਤਾਰੀਕ ਤਹਿ ਕਰਨੀ ਅਤੇ ਰੈਫਰੈਂਡਮ ਦੇ ਸਿੱਟੇ ਅਤੇ ਉਨਾ ਨਤੀਜਿਆਂ ਨਾਲ ਨਜਿੱਠਣ ਦੀ ਘੜੀ ਵੀ ਕਲਾਰਕ ਦੀ ਸਿਆਸੀ ਸੂਝ ਬੂਝ ਦਾ ਇਕ ਵੱਡਾ ਇਮਤਿਹਾਨ ਹੋਏਗਾ। ਅਤੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੋਏਗੀ ਕਿ ਲੀਡਰਸ਼ਿਪ ਦੌੜ ਦੌਰਾਨ "ਟਾਈਮ ਫਾਰ ਚੇਂਜ" ਦਾ ਨਾਅਰਾ ਲਾ ਕੇ ਉਨਾ ਨੇ ਲਿਬਰਲ ਮੈਂਬਰਾਂ ਅਤੇ ਬੀ ਸੀ ਦੇ ਆਮ ਲੋਕਾਂ ਨੂੰ ਵੱਡੇ ਸੁਪਨੇ ਦਿਖਾਏ ਹਨ ਅਤੇ ਉਨਾਂ ਸੁਪਨਿਆਂ ਤੇ ਖਰੇ ਉਤਰਨਾ ਕਲਾਰਕ ਲਈ ਸ਼ਾਇਦ ਬਹੁਤਾ ਸੌਖਾ ਪੈਂਡਾ ਨਾ ਹੋਏ। ਖਾਸ ਕਰਕੇ ਉਦੋਂ, ਜਦੋਂ ਲੀਡਰਸ਼ਿਪ ਦੌੜ ਦੀ ਆਖਰੀ ਘੜੀ ਤੱਕ ਵਿਧਾਇਕ ਦੱਲ ਦਾ ਵੱਡਾ ਹਿੱਸਾ ਉਨਾ ਨੂੰ ਇਕ "ਬਾਹਰੀ ਉਮੀਦਵਰ" ਵਜੋਂ ਹਾਈ ਲਾਈਟ ਕਰਦਾ ਰਿਹਾ ਹੈ ਅਤੇ ਲੀਡਰਸ਼ਿਪ ਦੌੜ ਦੇ ਉਮੀਦਵਾਰਾਂ ਦਾ ABC ਦਾ ਨਾਅਰਾ ਭਾਵ Any body not Clark ਨੂੰ ਵੀ ਅਜੇ ਬਹੁਤਾ ਸਮਾਂ ਨਹੀਂ ਹੋਇਆ। ਕਲਾਰਕ ਦਾ ਆਂਉਦਾ ਸਿਆਸੀ ਸਮਾਂ ਦਿਲਚੱਸਪੀ ਵਾਲਾ ਹੋਏਗਾ।
                                         ਕਰਿਸਟੀ ਕਲਾਰਕ ਵਲੋਂ ਲੀਡਰਸ਼ਿਪ ਦੌੜ ਤੋਂ ਪਹਿਲਾਂ ਸਨੈਪ ਇਲੈਕਸ਼ਨ ਦੀ ਵੀ ਵੱਲ ਕੀਤੀ ਜਾਂਦੀ ਰਹੀ ਤਾਂ ਕਿ ਉਹ ਸੁਬਾਈ ਵਾਗਡੋਰ ਸੰਭਾਲਣ ਲਈ ਬੀ ਸੀ ਦੇ ਲੋਕਾਂ ਤੋਂ ਪੱਕਾ ਫਤਵਾ ਲੈ ਸਕਣ। ਪਰ ਲੀਡਰਸ਼ਿਪ ਦੌੜ ਜਿੱਤਣ ਸਾਰ ਹੀ ਉਨਾ ਉਕਤ ਧਾਰਨਾ ਤੋਂ ਹੱਟ ਕੇ ਜ਼ਿਮਨੀ ਚੋਣ ਲੜਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਾਇਦ ਵਿਧਾਇਕ ਦੱਲ ਦੀ ਗੱਲ ਉਨਾ ਦੇ ਕੰਨੀ ਪੈ ਗਈ ਹੈ, ਜਿਹੜੇ ਅੱਧ ਵਾਟੇ ਹੀ ਆਪਣਾ ਕਾਰਜਕਾਲ ਛੱਡ ਕੇ ਮੁੱੜ ਵੋਟਰਾਂ ਦੇ ਦਰਾਂ ਤੇ ਜਾਣ ਦਾ ਮਨ੍ਹ ਨਹੀਂ ਰੱਖਦੇ। ਪਰ ਕਲਾਰਕ ਲਈ ਜ਼ਿਮਨੀ ਚੋਣ ਲਈ ਹਲਕੇ ਦੀ ਚੋਣ ਵੀ ਇਕ ਗੁੰਝਲਦਾਰ ਘੜੀ ਹੋ ਸਕਦੀ ਹੈ। ਇਹ ਵੱਖਰੀ ਗੱਲ ਹੈ ਕਿ ਪ੍ਰੀਮੀਅਰ ਗੋਰਡਨ ਕੈਂਬਲ ਨੇ ਆਪਣਾ ਹਲਕਾ ਕਰਿਸਟੀ ਕਲਾਰਕ ਲਈ ਖਾਲੀ ਕਰਨ ਦੀ ਪੇਸ਼ਕੱਸ਼ ਕਰ ਰੱਖੀ ਹੈ। ਪਰ ਐਚ ਐਸ ਟੀ ਬਾਰੇ ਪਹਿਲੇ ਸਟੈਂਡ ਅਤੇ ਜਲਦ ਚੋਣਾਂ ਕਰਾਉਣ ਦੇ ਮੁੱਦੇ ਤੇ ਬਦਲੀ ਸੋਚ ਨੂੰ ਲੋਕ ਫਲਿੱਪ ਫਲੌਪ ਕਹਿ ਰਹੇ ਹਨ। ਝੱਟ ਪੱਟ ਪਾਸਾ ਪਰਤਣ ਦੀ ਅਜਿਹੀ ਧਾਰਨਾ ਜੇਕਰ ਜਾਰੀ ਰਹੀ ਤਾਂ ਕਰਿਸਟੀ ਕਲਾਰਕ ਨੂੰ ਔਖੀਆਂ ਘੜੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
            ਖੈਰ ਕੁੱਝ ਵੀ ਹੋਏ, ਪਹਿਲੀ ਕੌਕੱਸ ਮੀਟਿੰਗ ਦੇ ਨਤੀਜਿਆਂ ਨੂੰ ਦੇਖ ਅਤੇ ਉਨਾਂ ਦੇ ਪਹਿਲੇ ਹੀ ਤੇਜ਼ ਤਰਾਰ ਸਿਆਸੀ ਫੈਸਲੇ ਦੇ ਸਿੱਟੇ ਸ਼ਾਇਦ ਉਕਤ ਸੋਚ ਨੂੰ ਸਮਾ ਪਾ ਕੇ ਮੱਠਾ ਕਰ ਦੇਣ ਕਿਉਕਿ ਸ਼ੁਰੂਆਤ ਉਨਾਂ ਧੜੱਲੇਦਾਰੀ ਨਾਲ ਕੀਤੀ ਹੈ। Good Luck Miss Clark!!!


<< Return to News Home